धुर की बाणी — श्री गुरु ग्रंथ साहिब जी

सहज पाठ सेवा

श्री गुरु ग्रंथ साहिब जी के पावन अंग 1 से 1430 तक का सहज पाठ। अपना सत्र सहेजें और पुनः वहीं से सेवा आरंभ करें।

1430 पावन अंग

पूर्ण एकाग्रता (हज़ूरी मोड)
838
पावन अंग 838 का 1430

ਕਰਿ ਦਇਆ ਲੇਹੁ ਲੜਿ ਲਾਇ ॥

ਨਾਨਕਾ ਨਾਮੁ ਧਿਆਇ ॥

੧॥

ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥

ਜਾਚਉ ਸੰਤ ਰਵਾਲ ॥

੧॥

ਰਹਾਉ ॥

ਸੰਸਾਰੁ ਬਿਖਿਆ ਕੂਪ ॥

ਤਮ ਅਗਿਆਨ ਮੋਹਤ ਘੂਪ ॥

ਗਹਿ ਭੁਜਾ ਪ੍ਰਭ ਜੀ ਲੇਹੁ ॥

ਹਰਿ ਨਾਮੁ ਅਪੁਨਾ ਦੇਹੁ ॥

ਪ੍ਰਭ ਤੁਝ ਬਿਨਾ ਨਹੀ ਠਾਉ ॥

ਨਾਨਕਾ ਬਲਿ ਬਲਿ ਜਾਉ ॥

੨॥

ਲੋਭਿ ਮੋਹਿ ਬਾਧੀ ਦੇਹ ॥

ਬਿਨੁ ਭਜਨ ਹੋਵਤ ਖੇਹ ॥

ਜਮਦੂਤ ਮਹਾ ਭਇਆਨ ॥

ਚਿਤ ਗੁਪਤ ਕਰਮਹਿ ਜਾਨ ॥

ਦਿਨੁ ਰੈਨਿ ਸਾਖਿ ਸੁਨਾਇ ॥

ਨਾਨਕਾ ਹਰਿ ਸਰਨਾਇ ॥

੩॥

ਭੈ ਭੰਜਨਾ ਮੁਰਾਰਿ ॥

ਕਰਿ ਦਇਆ ਪਤਿਤ ਉਧਾਰਿ ॥

ਮੇਰੇ ਦੋਖ ਗਨੇ ਨ ਜਾਹਿ ॥

ਹਰਿ ਬਿਨਾ ਕਤਹਿ ਸਮਾਹਿ ॥

ਗਹਿ ਓਟ ਚਿਤਵੀ ਨਾਥ ॥

ਨਾਨਕਾ ਦੇ ਰਖੁ ਹਾਥ ॥

੪॥

ਹਰਿ ਗੁਣ ਨਿਧੇ ਗੋਪਾਲ ॥

ਸਰਬ ਘਟ ਪ੍ਰਤਿਪਾਲ ॥

ਮਨਿ ਪ੍ਰੀਤਿ ਦਰਸਨ ਪਿਆਸ ॥

ਗੋਬਿੰਦ ਪੂਰਨ ਆਸ ॥

ਇਕ ਨਿਮਖ ਰਹਨੁ ਨ ਜਾਇ ॥

ਵਡ ਭਾਗਿ ਨਾਨਕ ਪਾਇ ॥

੫॥

ਪ੍ਰਭ ਤੁਝ ਬਿਨਾ ਨਹੀ ਹੋਰ ॥

ਮਨਿ ਪ੍ਰੀਤਿ ਚੰਦ ਚਕੋਰ ॥

ਜਿਉ ਮੀਨ ਜਲ ਸਿਉ ਹੇਤੁ ॥

ਅਲਿ ਕਮਲ ਭਿੰਨੁ ਨ ਭੇਤੁ ॥

ਜਿਉ ਚਕਵੀ ਸੂਰਜ ਆਸ ॥

ਨਾਨਕ ਚਰਨ ਪਿਆਸ ॥

੬॥

ਜਿਉ ਤਰੁਨਿ ਭਰਤ ਪਰਾਨ ॥

ਜਿਉ ਲੋਭੀਐ ਧਨੁ ਦਾਨੁ ॥

ਜਿਉ ਦੂਧ ਜਲਹਿ ਸੰਜੋਗੁ ॥

ਜਿਉ ਮਹਾ ਖੁਧਿਆਰਥ ਭੋਗੁ ॥

ਜਿਉ ਮਾਤ ਪੂਤਹਿ ਹੇਤੁ ॥

ਹਰਿ ਸਿਮਰਿ ਨਾਨਕ ਨੇਤ ॥

੭॥

ਜਿਉ ਦੀਪ ਪਤਨ ਪਤੰਗ ॥

ਜਿਉ ਚੋਰੁ ਹਿਰਤ ਨਿਸੰਗ ॥

ਮੈਗਲਹਿ ਕਾਮੈ ਬੰਧੁ ॥

ਜਿਉ ਗ੍ਰਸਤ ਬਿਖਈ ਧੰਧੁ ॥

ਜਿਉ ਜੂਆਰ ਬਿਸਨੁ ਨ ਜਾਇ ॥

ਹਰਿ ਨਾਨਕ ਇਹੁ ਮਨੁ ਲਾਇ ॥

੮॥

ਕੁਰੰਕ ਨਾਦੈ ਨੇਹੁ ॥

ਚਾਤ੍ਰਿਕੁ ਚਾਹਤ ਮੇਹੁ ॥

ਜਨ ਜੀਵਨਾ ਸਤਸੰਗਿ ॥

ਗੋਬਿਦੁ ਭਜਨਾ ਰੰਗਿ ॥

ਰਸਨਾ ਬਖਾਨੈ ਨਾਮੁ ॥

ਨਾਨਕ ਦਰਸਨ ਦਾਨੁ ॥

੯॥

ਗੁਨ ਗਾਇ ਸੁਨਿ ਲਿਖਿ ਦੇਇ ॥

ਸੋ ਸਰਬ ਫਲ ਹਰਿ ਲੇਇ ॥

ਕੁਲ ਸਮੂਹ ਕਰਤ ਉਧਾਰੁ ॥

ਸੰਸਾਰੁ ਉਤਰਸਿ ਪਾਰਿ ॥

ਹਰਿ ਚਰਨ ਬੋਹਿਥ ਤਾਹਿ ॥

ਮਿਲਿ ਸਾਧਸੰਗਿ ਜਸੁ ਗਾਹਿ ॥

ਹਰਿ ਪੈਜ ਰਖੈ ਮੁਰਾਰਿ ॥

ਹਰਿ ਨਾਨਕ ਸਰਨਿ ਦੁਆਰਿ ॥

੧੦॥

੨॥

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ੴ ਸਤਿਗੁਰ ਪ੍ਰਸਾਦਿ ॥

ਏਕਮ ਏਕੰਕਾਰੁ ਨਿਰਾਲਾ ॥

ਅਮਰੁ ਅਜੋਨੀ ਜਾਤਿ ਨ ਜਾਲਾ ॥

ਅਗਮ ਅਗੋਚਰੁ ਰੂਪੁ ਨ ਰੇਖਿਆ ॥

ਖੋਜਤ ਖੋਜਤ ਘਟਿ ਘਟਿ ਦੇਖਿਆ ॥

SikhiAt.Net
838 ×